HPV Vaccine Cervical Cancer Prevention
HPV Vaccine Cervical Cancer Prevention : ਕ੍ਰਾਈਮ ਆਵਾਜ਼ ਇੰਡੀਆ ਬਰਨਾਲਾ, 8 ਜਨਵਰੀ 2026 -ਕੈਂਸਰ ਜਿਹੀ ਗੰਭੀਰ ਬਿਮਾਰੀ ਤੋਂ ਬਚਾਅ ਲਈ ਸਿਹਤ ਮੰਤਰੀ ਪੰਜਾਬ ਡਾ. ਬਲਬੀਰ ਸਿੰਘ ਅਤੇ ਡਾਇਰੈਕਟਰ ਸਿਹਤ ਵਿਭਾਗ ਪੰਜਾਬ ਦੇ ਦਿਸ਼ਾਂ ਨਿਰਦੇਸ਼ਾਂ ਅਨੁਸਾਰ ਸਿਵਲ ਸਰਜਨ ਬਰਨਾਲਾ ਡਾ. ਹਰੀਪਾਲ ਸਿੰਘ ਦੀ ਅਗਵਾਈ ਹੇਠ ਸਮੂਹ ਐਸ ਐਮ ਓ, ਮੈਡੀਕਲ ਅਫ਼ਸਰ/ ਨੋਡਲ ਅਫ਼ਸਰ ਟੀਕਾਕਰਨ, ਬਲਾਕ ਐਕਸਟੈਨਸ਼ਨ ਐਜ਼ੁਕੇਟਰ, ਮਲਟੀਪਰਪਜ਼ ਹੈਲਥ ਸੁਪਰਵਾਈਜ਼ਰ ਅਤੇ ਸੀ ਐਚ ਓ ਦੀ ਜ਼ਿਲ੍ਹਾ ਪੱਧਰੀ ਐਚ ਪੀ ਵੀ ਵੈਕਸੀਨ (ਬੱਚੇਦਾਨੀ ਦੇ ਮੂੰਹ ਦਾ ਕੈਂਸਰ ਤੋਂ ਬਚਾਅ) ਸਬੰਧੀ ਟ੍ਰੇਨਿੰਗ ਕਰਵਾਈ ਗਈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਿਵਲ ਸਰਜਨ ਬਰਨਾਲਾ ਡਾ. ਹਰੀਪਾਲ ਸਿੰਘ ਵੱਲੋਂ ਕੀਤਾ ਗਿਆ।
ਉਨ੍ਹਾਂ ਦੱਸਿਆ ਕਿ ਔਰਤਾਂ ‘ਚ ਹੋਣ ਵਾਲੇ ਸਰਵਾਈਕਲ ਕੈਂਸਰ (ਬੱਚੇਦਾਨੀ ਦੇ ਮੂੰਹ ਦਾ ਕੈਂਸਰ) ਦੀ ਰੋਕਥਾਮ ਲਈ ਇਹ ਵੈਕਸੀਨ ਵਿਸ਼ਵ ਸਿਹਤ ਸੰਸਥਾ ਤੋਂ ਪ੍ਰਵਾਨਿਤ ਹੈ।
ਜ਼ਿਲ੍ਹਾ ਟੀਕਾਕਰਨ HPV Vaccine Cervical Cancer Prevention ਅਫ਼ਸਰ ਡਾ. ਹਰਜੀਤ ਸਿੰਘ ਨੇ ਦੱਸਿਆ ਕਿ ਔਰਤਾਂ ‘ਚ ਹੋਣ ਵਾਲੇ ਜ਼ਿਆਦਾਤਰ ਚਾਰ ਤਰ੍ਹਾਂ ਦੇ ਕੈਂਸਰ ਚੋਂ ਸਰਵਾਈਕਲ ਕੈਂਸਰ ਨਾਲ ਭਾਰਤ ਵਿੱਚ ਇੱਕ ਲੱਖ ਪਿੱਛੇ 11 ਕੇਸ ਹੁੰਦੇ ਹਨ, ਇਸ ਲਈ ਇਹ ਵੈਕਸੀਨ ਲਗਵਾਉਣੀ ਬਹੁਤ ਜ਼ਰੂਰੀ ਹੈ।
ਉਹ ਬੱਚੀਆਂ ਜਿਨ੍ਹਾਂ ਦੀ ਉਮਰ 9 ਸਾਲ ਤੋਂ 14 ਸਾਲ ਹੈ ਅਤੇ 14 ਸਾਲ ਤੋਂ ਉਪਰ ਜਦ ਤੱਕ ਉਹ ਆਪਣਾ 15ਵਾਂ ਜਨਮ ਮਨਾਉਣ ਤੋਂ ਪਹਿਲਾਂ ਦੀ ਇੱਕ ਵਾਰ ਵੈਕਸੀਨੇਸ਼ਨ ਕੀਤੀ ਜਾਵੇਗੀ। ਇਹ ਵੈਕਸੀਨ ਲਗਵਾਉਣ ਨਾਲ ਕੈਂਸਰ ਕਾਰਨ ਹੋਣ ਵਾਲੀਆਂ ਮੌਤਾਂ ਨੂੰ ਰੋਕਿਆ ਜਾ ਸਕਦਾ ਹੈ।
नोट: पंजाबी की ब्रेकिंग खबरें पढ़ने के लिए आप हमारे CAi TV ਐਪ ਨੂੰ ਡਾਊਨਲੋਡ यदि आप वीडियो देखना चाहते हैं तो Crime Awaz India पर देख सकते हैं। ਦੇ YouTube चैनल को Subscribe कर लें।W/A Channel Follow करो Crime Awaz India सभी सोशल मीडिया प्लेटफ़ॉर्म पर उपलब्ध है। आप हमें फेसबुक, ट्विटर, कू, शेयरचैट और डेलीहंट पर भी फॉलो कर सकते हैं।
