ਦਿੱਲੀ ਏਅਰਪੋਰਟ ‘ਤੇ ਪਾਈਲਟ ਦੀ ਗੁੰਡਾਗਰਦੀ, ਯਾਤਰੀ ਨਾਲ ਮਾਰਪੀਟ ਕਰ ਕੀਤਾ ਜ਼ਖਮੀ

Gaurav Gautam
3 Min Read

Indian Air line Pilot Assault Passanger

ਦਿੱਲੀ : (ਕ੍ਰਾਈਮ ਆਵਾਜ਼ ਇੰਡੀਆ) ਦਿੱਲੀ ਏਅਰਪੋਰਟ ਤੋਂ ਇਕ ਹੈਰਾਨੀਜਨਕ ਖਬਰ ਸਾਹਮਣੇ ਆ ਰਹੀ ਹੈ। ਦਿੱਲੀ ਏਅਰਪੋਰਟ ਦੇ ਟਰਮਿਨਲ-1 ‘ਤੇ ਸ਼ੁੱਕਰਵਾਰ ਨੂੰ ਆਫ-ਡਿਊਟੀ ਪਾਇਲਟ ਨੇ ਇੱਕ ਯਾਤਰੀ ਨਾਲ ਮਾਰਪੀਟ ਕੀਤੀ। ਇਸ ਘਟਨਾ ਤੋਂ ਬਾਅਦ ਯਾਤਰੀ ਨੇ ਸੋਸ਼ਲ ਮੀਡੀਆ ‘ਤੇ ਹਾਦਸੇ ਦੀ ਜਾਣਕਾਰੀ ਸਾਂਝੀ ਕੀਤੀ ਹੈ। ਇਸਦੇ ਨਾਲ ਹੀ ਉਸ ਯਾਤਰੀ ਨੇ ਆਪਣੀ ਚੋਟਿਲ ਫੋਟੋ ਵੀ ਪੋਸਟ ਕੀਤੀ ਹੈ। ਇਸ ਘਟਨਾ ਦੇ ਸਾਹਮਣੇ ਆਉਂਦੇ ਹੀ ਏਅਰਲਾਈਨ ਨੇ ਪਾਈਲਟ ਕੈਪਟਨ ਵੀਰੇਂਦਰ ਸੇਜਵਾਲ ਨੂੰ ਸਸਪੈਂਡ ਕਰ ਦਿੱਤਾ ਹੈ। ਪੈਸੇਂਜਰ ਅੰਕਿਤ ਦੀਵਾਨ ਨੇ ਸ਼ਨੀਵਾਰ ਨੂੰ ਦੂਜੀ ਪੋਸਟ ਵਿੱਚ ਪਾਈਲਟ ਦਾ ਇੱਕ ਵੀਡੀਓ ਸ਼ੇਅਰ ਕੀਤਾ ਹੈ।

Pilot Assault Passanger

ਇਸ ਪੋਸਟ ਵਿਚ ਉਸਨੇ ਲਿਖਿਆ ਹੈ ਕਿ ਮੈਨੂੰ ਉਮੀਦ ਹੈ ਕਿ ਏਅਰਲਾਈਨ ਪਾਈਲਟ ਨੂੰ ਸਸਪੇਂਡ ਕਰ ਅੱਗੇ ਦੀ ਕਾਰਵਾਈ ਕਰੋਗੀ। ਏਅਰਲਾਈਨ ਨੇ ਕਿਹਾ ਕਿ ਉਨ੍ਹਾਂ ਨੂੰ ਦਿੱਲੀ ਏਅਰਪੋਰਟ ‘ਤੇ ਘਟਨਾ ਦੀ ਜਾਣਕਾਰੀ ਹੈ, ਜਿਸ ਵਿੱਚ ਇੱਕ ਕਰਮਚਾਰੀ ਸ਼ਾਮਲ ਸੀ, ਜੋ ਦੂਜੀ ਏਅਰਲਾਈਨ ਵਿੱਚ ਯਾਤਰਾ ਕਰ ਰਿਹਾਸੀ ਅਤੇ ਉਸਦਾ ਇਕ ਯਾਤਰੀ ਨਾਲ ਝਗੜਾ ਹੋ ਗਿਆ ਸੀ । ਉਥੇ ਹੀ ਦੂਜੇ ਪਾਸੇ ਪੀੜਿਤ ਯਾਤਰੀ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਏਅਰਲਾਈਨ ਦੀ ਕਾਰਵਾਈ ਦਾ ਪਤਾ ਨਹੀਂ ਹੈ। ਪੀੜਤ ਯਾਤਰੀ ਨੇ ਦਾਅਵਾ ਕੀਤਾ ਕਿ ਘਟਨਾ ਤੋਂ ਬਾਅਦ ਉਸਨੂੰ ਇੱਕ ਪੱਤਰ ਲਿਖਣ ਲਈ ਮਜ਼ਬੂਰ ਕੀਤਾ ਗਿਆ, ਜਿਸ ਵਿਚ ਕਿਹਾ ਗਿਆ ਕਿ ਉਹ ਇਸ ਮਾਮਲੇ ਨੂੰ ਅੱਗੇ ਨਹੀਂ ਵਧਾ ਸਕਦਾ।

ਪੀੜਤ ਨੇ ਕਿਹਾ ਕਿ ਮੇਰੀਆਂ ਛੁੱਟੀਆਂ ਬਰਬਾਦ ਹੋ ਗਈਆਂ। ਵਾਪਸ ਆ ਕੇ ਮੈਂ ਸਭ ਤੋਂ ਪਹਿਲਾਂ ਡਾਕਟਰ ਨੂੰ ਮਿਲਿਆ। ਮੇਰੀ 7 ਸਾਲ ਦੀ ਧੀ, ਜਿਸਨੇ ਆਪਣੇ ਪਿਤਾ ਨੂੰ ਬੇਰਹਿਮੀ ਨਾਲ ਕੁੱਟ ਖਾਂਦੇ ਦੇਖਿਆ ਸੀ, ਅਜੇ ਵੀ ਸਦਮੇ ਵਿੱਚ ਹੈ ਅਤੇ ਡਰੀ ਹੋਈ ਹੈ। ਮੈਨੂੰ ਸਮਝ ਨਹੀਂ ਆਉਂਦਾ ਕਿ ਡੀਜੀਸੀਏ ਅਤੇ ਏਅਰ ਇੰਡੀਆ ਐਕਸਪ੍ਰੈਸ ਅਜਿਹੇ ਪਾਇਲਟਾਂ ਨੂੰ ਉਡਾਣ ਭਰਨ ਦੀ ਇਜਾਜ਼ਤ ਕਿਵੇਂ ਦੇ ਸਕਦੇ ਹਨ। ਜਦੋਂ ਉਹ ਝਗੜੇ ਵਿੱਚ ਆਪਣਾ ਆਪਾ ਗੁਆ ਸਕਦੇ ਹਨ, ਤਾਂ ਕੀ ਸੈਂਕੜੇ ਲੋਕਾਂ ਦੀਆਂ ਜਾਨਾਂ ਅਸਮਾਨ ਵਿੱਚ ਉਨ੍ਹਾਂ ਦੇ ਰਹਿਮ ‘ਤੇ ਕਿਵੇਂ ਛੱਡੀਆਂ ਜਾ ਸਕਦੀਆਂ ਹਨ।

ਨੋਟ: ਪੰਜਾਬ ਅਤੇ ਦੇਸ਼ ਵਿਦੇਸ਼ ਦੀਆਂ ਬ੍ਰੇਕਿੰਗ ਨਿਊਜ਼ ਪੜ੍ਹਨ ਅਤੇ ਵੀਡੀਓ ਦੇਖਣ ਲਈ, ਤੁਸੀਂ ਸਾਡਾ CAI ਟੀਵੀ ਮੋਬਾਈਲ ਐੱਪ ਗੂਗਲ ਪਲੇ ਸਟੋਰ ਤੋਂ ਡਾਊਨਲੋਡ ਕਰੋ। ਵੀਡੀਓ ਦੇਖਣ ਲਈ ਕ੍ਰਾਈਮ ਆਵਾਜ਼ ਇੰਡੀਆ ਦਾ ਤੁਹਾਡਾ ਆਪਣਾ ਯੂਟਿਊਬ ਚੈਨਲ ਸਬਸਕ੍ਰਾਈਬ ਕਰੋ। Whats App ਕ੍ਰਾਈਮ ਆਵਾਜ਼ ਇੰਡੀਆ ਚੈਨਲ ਨੂੰ ਫਾਲੋ ਕਰੋ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ‘ਤੇ ਉਪਲਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈਟ ਅਤੇ ਡੇਲੀਹੰਟ ‘ਤੇ ਵੀ ਫਾਲੋ ਕਰ ਸਕਦੇ ਹੋ।

Leave a Comment

Leave a Reply

Your email address will not be published. Required fields are marked *