ਬੰਗਲਾਦੇਸ਼ ‘ਚ ਪ੍ਰਦਰਸ਼ਨਕਾਰੀਆਂ ਨੇ 2 ਨਿਊਜ਼ ਚੈਨਲਸ ਅਤੇ ਅਵਾਮੀ ਲੀਗ ਦੇ ਦਫ਼ਤਰ ਨੂੰ ਅੱਗ ਲਗਾਈ

Gaurav Gautam
3 Min Read

Bangladesh

ਢਾਕਾ : (ਕ੍ਰਾਈਮ ਆਵਾਜ਼ ਇੰਡੀਆ) ਬੰਗਲਾਦੇਸ਼ ਵਿਚ ਇਕ ਵਾਰ ਫਿਰ ਹਿੰਸਾ ਫੈਲ ਗਈ ਹੈ। ਬੰਗਲਾਦੇਸ਼ ‘ਚ ਸ਼ੇਖ ਹਸੀਨਾ ਦੇ ਵਿਰੋਧੀ ਨੇਤਾ ਉਮਾਨ ਹਾਦੀ ਦੀ ਮੌਤ ਦੇ ਬਾਅਦ ਹਿੰਸਾ ਭੜਕ ਗਈ ਹੈ। ਪ੍ਰਦਰਸ਼ਨਕਾਰੀਆਂ ਨੇ ਗੁਰਵਾਰ ਦੇਰ ਰਾਤ ਦੇਸ਼ ਦੇ ਸਭ ਤੋਂ ਵੱਡੇ ਅਖਬਾਰ ਡੇਲੀ ਸਟਾਰ ਅਤੇ ਪ੍ਰੋਥੋਮ ਆਲੋ ਦੇ ਦਫਤਰ ਵਿੱਚ ਅੱਗ ਲਗਾ ਦਿਤੀ।

Oman Hadi Death In Bangladesh

ਇਸ ਦੇ ਨਾਲ ਹੀ ਸਾਬਕਾ ਰਾਸ਼ਟਰਪਤੀ ਸ਼ੇਖ ਮੁਜੀਬੁਰਹਿਮਾਨ ਦੀ ਰਿਹਾਇਸ਼ ‘ਤੇ ਵੀ ਤੋੜਫੋੜ ਕੀਤੀ ਗਈ ਅਤੇ ਸ਼ੇਖ ਹਸੀਨਾ ਦੀ ਪਾਰਟੀ ਅਵਾਮੀ ਲੀਗ ਦੇ ਦਫ਼ਤਰ ਨੂੰ ਵੀ ਜਲਾਇਆ ਗਿਆ ਹੈ। ਜੁਲਾਈ 2024 ਵਿੱਚ ਇਸਮਾਨ ਹਾਦੀ ਸ਼ੇਖ ਹਸੀਨਾ ਦੇ ਖਿਲਾਫ ਵਿਦਿਆਰਥੀ ਅੰਦੋਲਨ ਦੇ ਪ੍ਰਮੁੱਖ ਨੇਤਾਵਾਂ ਨੇ ਇੱਕ ਸੀ। ਉਸਨੂੰ 12 ਦਸੰਬਰ ਨੂੰ ਚੋਣ ਪ੍ਰਚਾਰ ਦੇ ਦੌਰਾਨ ਸਿਰ ਵਿੱਚ ਗੋਲੀ ਮਾਰੀ ਸੀ। ਉਨ੍ਹਾਂ ਨੂੰ ਇਲਾਜ਼ ਲਈ ਸਿੰਗਾਪੁਰ ਭੇਜਿਆ ਗਿਆ ਸੀ, 6 ਦਿਨ ਬਾਅਦ ਉਨ੍ਹਾਂ ਦੀ ਮੌਤ ਹੋ ਗਈ।

ਬੀਬੀਸੀ ਬਾਂਗਲਾ ਦੀ ਰਿਪੋਰਟ ਦੇ ਬਾਂਗਲਾਦੇਸ਼ ਵਿੱਚ ਹਿੰਸਾ ਬਹੁਤ ਜ਼ਿਆਦਾ ਫੈਲ ਗਈ ਹੈ। ਬੰਗਲਾਦੇਸ਼ ਦੀ ਅੰਤਰਿਮ ਸਰਕਾਰ ਨੇ ਦੇਸ਼ ਵਿੱਚ ਹਾਲ ਹੀ ਵਿੱਚ ਹੋਈ ਹਿੰਸਾ ਅਤੇ ਪੱਤਰਕਾਰ ਉੱਤੇ ਹਮਲਿਆਂ ਦੀ ਕੜੀ ਨਿੰਦਾ ਕੀਤੀ ਹੈ। ਸਰਕਾਰ ਨੇ ਕਿਹਾ ਕਿ ਉਹ ਹਿੰਸਾ, ਅੱਤਵਾਦ, ਅੱਗਜਨੀ ਅਤੇ ਨੁਕਸਾਨ ਪਹੁੰਚਾਉਣ ਨਾਲ ਹਰ ਘਟਨਾ ਦੀ ਸਖਤ ਨਿੰਦਾ ਕਰਦੀ ਹੈ। ਸਰਕਾਰ ਨੇ ਕਿਹਾ ਕਿ ਇਸ ਸਮੇਂ ਬੰਗਲਾਦੇਸ਼ ਨੂੰ ਇੱਕ ਇਤਿਹਾਸਕ ਲੋਕਤਾੰਤ੍ਰਿਕ ਤਬਦੀਲੀ ਦੇ ਦੌਰ ਤੋਂ ਗੁਜ਼ਰ ਰਿਹਾ ਹੈ। ਅੰਤਰਿਮ ਸਰਕਾਰ ਨੇ ਲੋਕਾਂ ਤੋਂ ਅਪੀਲ ਕਿ ਭੀੜ ਦੀ ਹਿੰਸਾ ਦਾ ਵਿਰੋਧ ਕਰੋ। ਸਰਕਾਰ ਨੇ ਕਿਹਾ ਕਿ ਕੁਝ ਕੱਟੜ ਅਤੇ ਹਾਸ਼ੀਏ ‘ਤੇ ਮੌਜੂਦ ਤੱਤ ਦੇਸ਼ ਨੂੰ ਸਥਿਰ ਕਰਨਾ ਚਾਹੁੰਦੇ ਹਨ। ਹਾਦੀ ਦੀ ਮੌਤ ਦੇ ਵਿਰੋਧ ਵਿੱਚ ਸ਼ੁੱਕਰਵਾਰ ਨੂੰ ਰਾਜਧਾਨੀ ਦੇ ਵੱਖ-ਵੱਖ ਹਿਸਿਆਂ ਦੇ ਵਿਦਿਆਰਥੀ ਅਤੇ ਆਮ ਲੋਕ ਸ਼ਾਹਬਾਗ ਚੌਰਾਹੇ ‘ਤੇ ਨਜ਼ਰ ਆਏ। ਪ੍ਰਦਰਸ਼ਨਕਾਰੀ ਵਿਦਿਆਰਥੀਆਂ ਨੇ ਹੱਥ ਵਿਚ ਝੰਡੇ ਲਏ ਹੋਏ ਸਨ ਅਤੇ ਕਹਿ ਰਹੇ ਸਨ ਕਿ ਅਸੀਂ ਹਾਦੀ ਭਾਈ ਦੇ ਖੂਨ ਨੂੰ ਬਰਬਾਦ ਨਹੀਂ ਜਾਣ ਦੇਵਾਂਗੇ।

ਨੋਟ: ਪੰਜਾਬ ਅਤੇ ਦੇਸ਼ ਵਿਦੇਸ਼ ਦੀਆਂ ਬ੍ਰੇਕਿੰਗ ਨਿਊਜ਼ ਪੜ੍ਹਨ ਅਤੇ ਵੀਡੀਓ ਦੇਖਣ ਲਈ, ਤੁਸੀਂ ਸਾਡਾ CAI ਟੀਵੀ ਮੋਬਾਈਲ ਐੱਪ ਗੂਗਲ ਪਲੇ ਸਟੋਰ ਤੋਂ ਡਾਊਨਲੋਡ ਕਰੋ। ਵੀਡੀਓ ਦੇਖਣ ਲਈ ਕ੍ਰਾਈਮ ਆਵਾਜ਼ ਇੰਡੀਆ ਦਾ ਤੁਹਾਡਾ ਆਪਣਾ ਯੂਟਿਊਬ ਚੈਨਲ ਸਬਸਕ੍ਰਾਈਬ ਕਰੋ। Whats App ਕ੍ਰਾਈਮ ਆਵਾਜ਼ ਇੰਡੀਆ ਚੈਨਲ ਨੂੰ ਫਾਲੋ ਕਰੋ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ‘ਤੇ ਉਪਲਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈਟ ਅਤੇ ਡੇਲੀਹੰਟ ‘ਤੇ ਵੀ ਫਾਲੋ ਕਰ ਸਕਦੇ ਹੋ।

Leave a Comment

Leave a Reply

Your email address will not be published. Required fields are marked *