Youth Against Drugs
Youth Against Drugs (ਕ੍ਰਾਈਮ ਆਵਾਜ਼ ਇੰਡੀਆ ) : ਬਰਨਾਲਾ 18 Dec 2025 ਕੌਮੀ ਕਾਨੂੰਨੀ ਸੇਵਾਵਾਂ ਅਥਾਰਟੀ, ਨਵੀਂ ਦਿੱਲੀ ਅਤੇ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ, ਐਸ. ਏ. ਐਸ. ਨਗਰ ਦੇ ਦਿਸ਼ਾ ਨਿਰਦੇਸ਼ਾਂ ਅਤੇ ਮਿਸ ਅੰਸ਼ੂਲ ਬੇਰੀ, ਮਾਨਯੋਗ ਜ਼ਿਲ੍ਹਾ ਅਤੇ ਸੈਸ਼ਨ ਜ਼ੱਜ਼-ਸਹਿਤ-ਚੇਅਰਮੈਨ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਬਰਨਾਲਾ ਦੀ ਯੋਗ ਅਗਵਾਈ ਹੇਠ ਕਰਵਾਈਆਂ ਜਾ ਰਹੀਆਂ ਗਤੀਵਿਧੀਆਂ ਦੇ ਤਹਿਤ ਅੱਜ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਜੋ ਐਨ.ਐਸ.ਐਸ. ਅਤੇ ਐਨ.ਸੀ.ਸੀ. ਦੇ ਵਲਅਟੀਅਰ ਹਨ ਦੁਆਰਾ ਪੈਦਲ ਮਾਰਚ ਕੱਢਿਆ ਗਿਆ। ਇਸ ਪੈਦਲ ਮਾਰਚ ਦੀ ਸ਼ੁਰੂਆਤ ਜ਼ਿਲ੍ਹਾ ਕਚਹਿਰੀਆਂ ਤੋਂ ਮਿਸ ਅੰਸ਼ੁਲ ਬੇਰੀ , ਮਾਨਯੋਗ ਜਿਲ੍ਹਾ ਅਤੇ ਸ਼ੈਸ਼ਨ ਜੱਜ ਸਾਹਿਬ ਜੀ ਦੇ ਦਿਸ਼ਾ ਨਿਰਦੇਸ਼ ਅਨੁਸਾਰ ਸ਼੍ਰੀ ਰਾਕੇਸ਼ ਗੁਪਤਾ, ਮਾਨਯੋਗ ਵਧੀਕ ਜ਼ਿਲ੍ਹਾ ਅਤੇ ਸ਼ੈਸ਼ਨ ਜੱਜ ਸਾਹੀਬ ਜੀ ਦੁਆਰਾ ਹਰੀ ਝੰਡੀ ਦੇ ਕੇ ਕੀਤੀ ਗਈ।

ਇਹ ਪੈਦਲ ਮਾਰਚ ਸ਼ਹਿਰ ਦੇ ਵੱਖ-ਵੱਖ ਹਿਸਿਆ ਅਤੇ ਮੁੱਖ ਬਾਜ਼ਾਰ ਵਿਚੋਂ ਹੁੰਦੇ ਹੋਇਆ ਵਾਪਿਸ ਜ਼ਿਲਾ ਕਚਿਹਰੀਆਂ ਵਿਖੇ ਖਤਮ ਹੋਇਆ। ਇਸ ਮੌਕੇ ਤੇ ਸਮੂਹ ਜੱਜ ਸਾਹਿਬਾਨ, ਪ੍ਰਧਾਨ , ਜਿਲ੍ਹਾ ਬਾਰ ਐਸੋਸੀਏਸ਼ਨ ਬਰਨਾਲਾ, ਲੀਗਲ ਏਡ ਡਿਫੈਂਸ ਕਾਉਸਲ, ਮੈਡੀਏਟਰਜ, ਵਕੀਲ ਸਾਹਿਬਾਨ, ਡਾ. ਬਰਜਿੰਦਰਪਾਲ ਸਿੰਘ, ਡਿਪਟੀ ਡੀ.ਈ.ਓ. (ਸਕੈਡਰੀ), ਸ਼੍ਰੀ ਨੀਰਜ ਸਿਗਲਾ ਜਿਲਾ ਕੋਆਰਡੀਨੇਟਰ ਨੋਡਲ ਅਫਸਰ, ਸ਼੍ਰੀ ਹਰੀਸ਼ ਬਾਂਸਲ ਪ੍ਰਿੰਸੀਪਲ, ਸ਼੍ਰੀ ਮਨਪਾਲ ਸਿੰਘ,ਹਿਮਾ ਲੀਗਲ ਅਡਵਾਈਜਰ, ਸ਼੍ਰੀ ਹਰਦੀਪ ਸਿੰਘ, ਸ਼੍ਰੀ ਮਨਜੀਤ ਸਿੰਘ, ਸ਼੍ਰੀ ਸੁਖਵਿੰਦਰ ਸਿੰਘ ਐਨ.ਸੀ.ਸੀ ਅਤੇ ਪੈਰਾ ਲੀਗਲ ਵਲਅਟੀਅਰ ਮੌਜੂਦ ਸੀ।
Youth Against Drugs ਇਸ ਮੌਕੇ ਜੱਜ ਸਾਹਿਬ ਵਲੋਂ ਜਾਣਕਾਰੀ ਦਿੱਤੀ ਗਈ ਕਿ ਇਹ ਕੈਂਪੇਨ ਰਾਜ ਪੱਧਰ ਤੇ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ, ਐਸ.ਏ.ਐਸ. ਨਗਰ ਵਲੋਂ ਚਲਾਇਆ ਜਾ ਰਿਹਾ ਹੈ। ਇਸ ਕੈਂਪੇਨ ਦਾ ਮੁੱਖ ਉਦੇਸ਼ ਨੋਜਵਾਨਾਂ ਨੂੰ ਨਸ਼ੇ ਤੋਂ ਦੂਰ ਕਰਕੇ ਪੰਜਾਬ ਨੂੰ ਨਸ਼ਾ ਮੁੱਕਤ ਕਰਨਾ ਹੈ। ਇਸ ਕੈਂਪੇਨ ਦਾ ਰਸਮੀ ਉਦਘਾਟਨ ਮਾਨਯੋਗ ਜ਼ਸਟਿਸ ਸੂਰਯਾ ਕਾਂਤ, ਚੀਫ ਜ਼ਸਟਿਸ ਆਫ ਇੰਡੀਆਂ ਦੁਆਰਾ ਮਿਤੀ 6 ਦਸੰਬਰ 2025 ਨੂੰ ਕੀਤਾ ਗਿਆ ਅਤੇ ਇਹ ਜਾਗਰੂਕਤਾ ਕੈਂਪੇਨ 6 ਜਨਵਰੀ, 2026 ਤੱਕ ਚਲਾਈ ਜਾਵੇਗੀ ਅਤੇ ਇਸ ਮੁਹਿੰਮ ਦੌਰਾਨ ਜਿਲਾ ਬਰਨਾਲਾ ਦੇ ਪਿੰਡਾਂ, ਸ਼ਹਿਰਾਂ ,ਸਕੂਲਾਂ ਅਤੇ ਕਾਲਜਾਂ ਵਿੱਚ ਜਾਗਰੂਕਤਾ ਕੈਂਪ ਲਗਾਏ ਜਾ ਰਹੇ ਹਨ ਅਤੇ ਵੱਖ-ਵੱਖ ਜਨਤਕ ਥਾਵਾਂ ਤੇ ਨੁੱਕੜ ਨਾਟਕਾਂ, ਸਾਇਕਲ ਰੈਲੀ ਅਤੇ ਵਾਕਾਥੋਨ ਰਾਹੀਂ ਆਮ ਜਨਤਾ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ।
ਉਕਤ ਮੁਹਿੰਮ ਤਹਿਤ ਸਕੂਲਾਂ ਵਿੱਚ ਪੋਸਟਰ ਮੇਕਿੰਗ,ਸਲੋਗਨ ਮੇਕਿੰਗ ਅਤੇ ਡਿਬੇਟ ਕੰਪੀਟੀਸ਼ਨ ਰੱਖੇ ਜਾ ਰਹੇ ਹਨ ਤਾਂ ਜੋ ਸਾਡੀ ਆਉਣ ਵਾਲੀ ਪੀੜ੍ਹੀ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਤੋਂ ਜਾਣੂ ਕਰਵਾਇਆ ਜਾ ਸਕੇ।
नोट: पंजाबी की ब्रेकिंग खबरें पढ़ने के लिए आप हमारे CAi TV ਐਪ ਨੂੰ ਡਾਊਨਲੋਡ यदि आप वीडियो देखना चाहते हैं तो Crime Awaz India पर देख सकते हैं। ਦੇ YouTube चैनल को Subscribe कर लें।W/A Channel Follow करो Crime Awaz India सभी सोशल मीडिया प्लेटफ़ॉर्म पर उपलब्ध है। आप हमें फेसबुक, ट्विटर, कू, शेयरचैट और डेलीहंट पर भी फॉलो कर सकते हैं।
