25 Prepaid Meters Returned To Elec Dep.

crimeawaz
4 Min Read

Prepaid Meters : ਕਿਰਤੀ ਕਿਸਾਨ ਯੂਨੀਅਨ ਤੇ ਕੁੱਲ ਹਿੰਦ ਕਿਸਾਨ ਸਭਾ ਦੀ ਆਗਵਾਈ ‘ਚ ਪਿੰਡ ਰਾਂਊਕੇ ਕਲਾਂ ਤੋਂ 25 ਪ੍ਰੀਪੇਡ ਮੀਟਰ ਪੁੱਟਕੇ ਬਿਜਲੀ ਵਿਭਾਗ ਨੂੰ ਵਾਪਸ ਜਮਾਂ ਕਰਵਾਏ:- ਬੇਅੰਤ ਸਿੰਘ ਮੱਲੇਆਣਾ

ਬੱਧਨੀ ਕਲਾਂ, 9 ਅਗਸਤ (ਰਛਪਾਲ ਸਿੰਘ ਗੋਗੀ) ਕਿਰਤੀ ਕਿਸਾਨ ਯੂਨੀਅਨ ਤੇ ਕੁੱਲ ਹਿੰਦ ਕਿਸਾਨ ਸਭਾ ਦੀ ਅਗਵਾਈ ਵਿੱਚ ਪਿੰਡ ਰਾਊਂਕੇ ਕਲਾਂ ਵਿੱਚ ਬਿਜਲੀ ਵਿਭਾਗ ਵੱਲੋਂ ਪਿੰਡ ਰਾਂਊਕੇ ਕਲਾਂ ਵਿਖੇ ਲਗਾਏ 25 ਮੀਟਰ ਬੱਧਨੀ ਕਲਾਂ ਵਿਖੇ ਐਸਡੀੳ ਦੀ ਮੌਜੂਦਗੀ ਵਿੱਚ ਜਮਾਂ ਕਰਵਾਏ ਗਏ। ਇਸ ਦੌਰਾਨ ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਆਗੂ ਤੇ ਬਲਾਕ ਪ੍ਰਧਾਨ ਬੇਅੰਤ ਸਿੰਘ ਮੱਲੇਆਣਾ, ਬਲਾਕ ਖਜਾਨਚੀ ਬਲਕਰਨਸਿੰਘਮੱਲੇਆਣਾ, ਕੁੱਲ ਹਿੰਦ ਕਿਸਾਨ ਸਭਾ ਦੇ ਆਗੂ ਕੁਲਦੀਪ ਸਿੰਘ ਭੋਲਾ, ਜਗਜੀਤ ਸਿੰਘ ਧੂੜਕੋਟ ਨੇ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੇਂਦਰ ਸਰਕਾਰ ਦੀ ਸਹਿ ਤੇ ਪੰਜਾਬ ਸਰਕਾਰ ਵੱਡੀ ਪੱਧਰ ਤੇ ਪ੍ਰੀਪੇਡ ਮੀਟਰ (ਚਿੱਪ ਵਾਲੇ ਮੀਟਰ) ਪੰਜਾਬ ਦੇ ਪਿੰਡ-ਪਿੰਡ ਵਿੱਚ ਲਗਵਾ ਰਹੀ ਹੈ।

ਇਹ ਪੰਜਾਬ ਦੇ ਲੋਕਾਂ ਤੇ ਵੱਡੀ ਪੱਧਰ ਤੇ  ਬੋਝ ਪਾਇਆ ਜਾ ਰਿਹਾ ਹੈ। ਇਹ ਔਨਲਾਇਨ ਬਿੱਲ ਦਾ ਮਤਲੱਬ ਹੈ ਕਿ ਪਹਿਲਾਂ ਪੈਸੇ ਆਪਣੇ ਖਾਤੇ ਵਿਚ ਪਵਾਓ ਉਸ ਤੋਂ ਬਾਅਦ ਉਪਭੋਗਤਾ ਨੂੰ ਬਿਜਲੀ ਪ੍ਰਾਪਤ ਹੋਵੇਗੀ, ਜੋ ਸਰਾਸਰ ਲੋਕਾਂ ਨਾਲ ਧੱਕਾ ਕੀਤਾ ਜਾ ਰਿਹਾ ਹੈ।

ਲੋਕ ਇੰਨਾਂ ਪ੍ਰੀਪੇਡ ਮੀਟਰਾਂ ਦਾ ਵੱਡੀ ਪੱਧਰ ਤੇ ਵਿਰੋਧ ਕਰ ਰਹੇ ਹਨ, ਕਿਉਂਕਿ ਕੇਂਦਰ ਸਰਕਾਰ ਸਰਕਾਰੀ ਅਦਾਰਿਆਂ ਦਾ ਵੱਡੀ ਪੱਧਰ ਤੇ ਨਿੱਜੀਕਰਨ ਵੱਲ ਵੱਧ ਰਹੀ ਹੈ ਤੇ ਸਭ ਕੁੱਝ ਕਾਰਪੋਰੇਟ ਘਰਾਣਿਆਂ ਨੂੰ ਲੁੱਟਾਂ ਰਹੀ ਹੈ। ਸਰਕਾਰ ਕੁੱਝ  ਕੁ ਕਾਰਪੋਰੇਟ ਘਰਾਣਿਆਂ ਨੂੰ ਉੱਚਾ ਚੁੱਕਣ ਲਈ ਪੰਜਾਬ ਦੇ ਲੋਕਾਂ ਦੀ ਅੰਨੀ ਲੁੱਟ ਦੇ ਸਾਧਨ ਮੁਹੱਈਆ ਕਰਵਾ ਰਹੀ ਹੈ।

Prepaid Meters Returned

Prepaid Meters

ਇਸ ਤਰਾਂ ਕਰਨਾ ਪੰਜਾਬ ਦੇ ਲੋਕਾਂ ਦੀ ਅੰਨੀ ਲੁੱਟ ਹੈ ਤੇ ਪੰਜਾਬ ਸਰਕਾਰ ਨੂੰ ਵੀ ਇਸ ਲੁੱਟ ਦੇ ਵਿਰੋਧ ਵਿੱਚ ਪੰਜਾਬ ਦੇ ਲੋਕਾਂ ਨਾਲ ਖੜ੍ਹਨਾ ਚਾਹੀਦਾ ਹੈ। ਇਸ ਦੌਰਾਨ ਕਿਰਤੀ ਕਿਸਾਨ ਯੂਨੀਅਨ ਦੇ ਬਲਾਕ ਆਗੂ ਕੁਲਵਿੰਦਰ ਸਿੰਘ ਰਾਂਊਕੇ ਕਲਾਂ, ਬਲਾਕ ਆਗੂ ਗੋਰਾ ਸਿੰਘ ਤੇ ਕੁੱਲ ਹਿੰਦ ਕਿਸਾਨ ਸਭਾ ਦੇ ਆਗੂ ਗੁਰਦਿੱਤ ਸਿੰਘ ਦੀਨਾ ਨੇ ਗੱਲਬਾਤ ਦੌਰਾਨ ਦੱਸਿਆਂ ਕਿ ਪਿੰਡ ਰਾਂਊਕੇ ਕਲਾਂ ਤੋਂ ਇਹ ਪ੍ਰੀਪੇਡ ਮੀਟਰ 8 ਅਗਸਤ ਕੱਲ੍ਹ ਪੁੱਟ ਲਏ ਸਨ, ਪਰ ਹੈਰਾਨ ਕਰਨ ਵਾਲੀ ਇਹ ਗੱਲ ਹੈ ਕਿ 12 ਘੰਟੇ ਪਹਿਲਾਂ ਪੁੱਟਿਆ ਮੀਟਰ ਜਮਾਂ ਕਰਵਾਉਣ ਸਮੇਂ ਵੀ ਚੱਲ ਰਿਹਾ ਸੀ।

ਇਸ ਲਈ ਬਿਜਲੀ ਜਾਣ ਤੋਂ ਬਾਅਦ ਵੀ ਇਹ ਮੀਟਰ ਚੱਲਣ ਇਸੇ ਤਰਾਂ ਚੱਲਦੇ ਹੋਣ ਗਏ। ਉਨਾਂ ਕਿਹਾ ਇਹ ਤਾਂ ਲੋਕਾਂ ਦੀ ਅੰਨੀ ਲੁੱਟ ਹੈ। ਇਹ ਤਾਰਾਂ ਤੇ ਬਿਜਲੀ ਤੋਂ ਬਿਨਾਂ ਮੀਟਰ ਚੱਲਣ ਦਾ ਮਾਮਲਾ ਐਸਡੀੳ ਸਾਬ ਦੇ ਧਿਆਨ ਵਿੱਚ ਵੀ ਲਿਆਦਾ ਗਿਆ। ਪਰ ਐਸਡੀੳ ਸਾਬ ਗੱਲ ਟਾਲ ਗਏ। ਪੱਤਰਕਾਰਾ ਨੇ ਫੋਨ ਤੇ ਐਸ ਡੀ ਓ ਗੁਰਮੀਤ ਸਿੰਘ ਨਾਲ ਗੱਲਬਾਤ ਕਰਕੇ ਪੱਖ ਜਾਣਿਆ ਉਹਨਾਂ ਦੱਸਿਆ ਕੇ ਜਦੋਂ ਨਵੇਂ ਮਿਟਰਾਂ ਲਈ ਅਪਲਾਈ ਕੀਤਾ ਸੀ ਤਾਂ ਇਹਨਾਂ ਨੇ Prepaid Meters ਪ੍ਰੀਪੇਡ ਮੀਟਰ ਲਗਵਾਉਣ ਦੀ ਸਹਿਮਤੀ ਦਿੱਤੀ ਸੀ ਪਰ ਹੁਣ ਕੀਤਾ ਜਾ ਰਹਿਆ ਵਿਰੋਧ ਬੇ ਤੁਕਾਂ ਹੈ।

Crime Awaz India TV

ਪਰ ਜੱਥੇਬੰਦੀਆਂ ਦੇ ਆਗੂਆਂ ਨੇ  ਕਿਹਾ ਕਿ ਜਿੰਨਾਂ ਸਮਾਂ ਪੁਰਾਣੇ ਮੀਟਰ ਪੂਰੇ ਪੰਜਾਬ ਵਿੱਚ ਦੁਬਾਰਾ ਨਹੀਂ ਲਗਾਏ ਜਾਂਦੇ, ਉਨਾਂ ਸਮਾ ਪ੍ਰੀਪੇਡ ਮੀਟਰਾਂ ਦੇ ਇਸੇ ਤਰਾਂ ਹੀ ਵਿਰੋਧ ਹੁੰਦਾ ਰਹੇਗਾ। ਜੇਕਰ ਪਿੰਡ ਰਾਂਊਕੇ ਕਲਾਂ ਦੇ ਕਿਸੇ ਵੀ ਉਪਭੋਗਤਾ ਨੂੰ ਕਿਸੇ ਕਿਸਮ ਦਾ ਬਿਜਲੀ ਵਿਭਾਗ ਵੱਲੋਂ ਤੰਗ ਪ੍ਰੇਸ਼ਾਨ ਕੀਤਾ ਗਿਆ ਤਾਂ ਵੱਡੇ ਪੱਧਰ ਤੇ ਸੰਘਰਸ਼ ਵਿੱਢਿਆਂ ਜਾਵੇਗਾ।

ਕਿਰਤੀ ਕਿਸਾਨ ਯੂਨੀਅਨ ਤੇ ਕੁੱਲ ਹਿੰਦ ਕਿਸਾਨ ਸਭਾ ਵੱਲੋਂ ਇਸੇ ਤਰਾਂ ਇਨਾਂ ਪ੍ਰੀਪੇਡ ਮੀਟਰਾਂ ਦੇ ਵਿਰੋਧ ਇਸੇ ਤਰਾਂ ਜਾਰੀ ਰਹੇਗਾ, ਜਿੰਨਾਂ ਸਮਾਂ ਇਹ ਮੀਟਰ ਪੰਜਾਬ ਵਿੱਚ ਲਗਾਉਣੇ ਬੰਦ ਨਹੀਂ ਕੀਤੇ ਜਾਂਦੇ। ਇਸ ਦੌਰਾਨ ਵੱਡੀ ਗਿਣਤੀ ਵਿੱਚ ਪਿੰਡ ਰਾਂਊਕੇ ਕਲਾਂ ਦੇ ਲੋਕਾਂ ਨੇ ਸਮੂਲੀਅਤ ਕੀਤੀ। ਜਾਰੀ ਕਰਤਾ :- ਬਲਾਕ ਪ੍ਰਧਾਨ ਬੇਅੰਤ ਸਿੰਘ ਮੱਲੇਆਣਾ, ਕਿਰਤੀ ਕਿਸਾਨ ਯੂਨੀਅਨ, ਨਿਹਾਲ ਸਿੰਘ ਵਾਲਾ(ਮੋਗਾ) 98149-48909

my Report Crime Awaz India Project
My Report: Send Barnala News

Leave a comment

Leave a Reply

Your email address will not be published. Required fields are marked *