15th Nirole Open Rural Football Cup
15th Nirole Open Rural Football Cup : ਭੁੱਚੋ ਮੰਡੀ ਨਥਾਣਾ 21ਫਰਵਰੀ (ਹਰਬੰਸ ਸਿੰਘ ਭੋਲਾ ) ਆਵਾਜ਼ ਇੰਡੀਆ ਟੁਡੇ- ਨਥਾਣਾ ਦੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸਪੋਰਟਸ ਸਟੇਡੀਅਮ ਵਿਖੇ ਨਿਰੋਲ ਓਪਨ ਪੇਂਡੂ ਫੁੱਟਬਾਲ ਟੂਰਨਾਮੈਂਟ ਦਾ ਆਗਾਜ਼ ਜਿਸ ਦਾ ਉਦਘਾਟਨ ਤਪਸਥਾਨ ਮੰਦਰ ਬਾਬਾ ਕਾਲੂ ਨਾਥ ਦੇ ਮੁੱਖ ਸੇਵਾਦਾਰ ਬਾਬਾ ਦਰਸ਼ਨ ਦਾਸ ਰੋਮਾਣਾ ਨੇ ਰਿਬਨ ਕੱਟ ਕੇ ਸ਼ੁਭ ਆਰੰਭ ਖੇਡ ਟੂਰਨਾਮੈਂਟ ਦੀ ਸ਼ੁਰੂਆਤ ਕੀਤੀ।
ਬਾਬਾ ਦਰਸ਼ਨ ਦਾਸ ਰੋਮਾਣਾ ਨੇ ਨੌਜਵਾਨਾਂ ਨੂੰ ਆਸ਼ੀਰਵਾਦ ਦਿੱਤਾ ਅਤੇ ਉਨ੍ਹਾਂ ਨੂੰ ਸਖ਼ਤ ਮਿਹਨਤ ਕਰਨ ਅਤੇ ਸਮਾਜ ਵਿੱਚ ਇਕਸੁਰਤਾ ਨਾਲ ਰਹਿਣ ਲਈ ਉਤਸ਼ਾਹਿਤ ਕੀਤਾ। 15th Nirole Open Rural Football Cup ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਖੇਡਾਂ ਨਾ ਸਿਰਫ਼ ਸਰੀਰ ਨੂੰ ਤੰਦਰੁਸਤ ਰੱਖਦੀਆਂ ਹਨ ਬਲਕਿ ਚਰਿੱਤਰ ਨਿਰਮਾਣ ਵਿੱਚ ਵੀ ਮਦਦ ਕਰਦੀਆਂ ਹਨ। ਇਸ ਮੌਕੇ ਮੀਰੀ ਪੀਰੀ ਯੁਵਾ ਸੇਵਾ ਕਲੱਬ ਪ੍ਰਾਣਾਂ ਦੇ ਪ੍ਰਧਾਨ ਸਤਨਾਮ ਸਿੰਘ ਨੇ ਇਸ ਖੇਡ ਮੇਲੇ ਦੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਟੂਰਨਾਮੈਂਟ ਹਰ ਸਾਲ 20ਫਰਵਰੀ ਤੋਂ ਤੇ 22ਫਰਵਰੀ ਜਾਂਦਾ ਹੈ ਤੇ ਇਸ ਵਾਰ ਫਿਰ ਕਰਵਾਇਆ ਜਾ ਰਿਹਾ
ਰਾਜਵੀਰ ਸਿੰਘ ਬਰਾੜ ਨੇ ਇਸ ਸਮੇਂ ਗੱਲਬਾਤ ਕਰਦਿਆਂ ਹੋਇਆਂ ਕਿਹਾ ਕਿ ਟੂਰਨਾਮੈਂਟ ਦੀਆਂ ਜੇਤੂ ਟੀਮਾਂ ਨੂੰ 22 ਫਰਵਰੀ ਨੂੰ ਨਗਦ ਇਨਾਮ ਅਤੇ ਜੇਤੂ ਕੱਪਾਂ ਨਾਲ ਸਨਮਾਨਿਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਅਜਿਹੇ ਸਮਾਗਮ ਨੌਜਵਾਨਾਂ ਵਿੱਚ ਖੇਡ ਭਾਵਨਾ, ਅਨੁਸ਼ਾਸਨ ਅਤੇ ਟੀਮ ਵਰਕ ਨੂੰ ਉਤਸ਼ਾਹਿਤ ਕਰਦੇ ਹਨ।

ਗੁਰਮੁਖ ਸਿੰਘ ਦਾਰਾ, ਕੁਲਦੀਪ ਸਿੰਘ, ਹੈਪੀ ਸਿੰਘ, ਲਾਭੀ ਸਿੰਘ ਸਲਾਣੀ, ਭਿੰਦਾ ਬਰਾੜ, ਅਤੇ ਵੱਡੀ ਗਿਣਤੀ ਵਿੱਚ ਖੇਡ ਪ੍ਰੇਮੀ ਅਤੇ ਸਥਾਨਕ ਨਾਗਰਿਕ ਮੌਜੂਦ ਸਨ। ਖਿਡਾਰੀਆਂ ਅਤੇ ਦਰਸ਼ਕਾਂ ਦੋਵਾਂ ਦੇ ਉਤਸ਼ਾਹ ਨੇ ਮਾਹੌਲ ਨੂੰ ਜੀਵੰਤ ਬਣਾ ਦਿੱਤਾ। ਇਹ 15ਵਾਂ ਨਿਰੋਲ ਓਪਨ ਪੇਂਡੂ ਫੁੱਟਬਾਲ ਟੂਰਨਾਮੈਂਟ ਨਾ ਸਿਰਫ਼ ਖੇਡ ਲਈ ਸਗੋਂ ਸਮਾਜਿਕ ਸੰਦੇਸ਼ ਫੈਲਾਉਣ ਲਈ ਵੀ ਮਹੱਤਵਪੂਰਨ ਮੰਨਿਆ ਜਾਂਦਾ ਹੈ। ਇਸ ਟੂਰਨਾਮੈਂਟ ਰਾਹੀਂ, ਨੌਜਵਾਨ ਨਾ ਸਿਰਫ਼ ਆਪਣੀਆਂ ਐਥਲੈਟਿਕ ਯੋਗਤਾਵਾਂ ਦਾ ਪ੍ਰਦਰਸ਼ਨ ਕਰਨਗੇ ਬਲਕਿ ਇੱਕ ਸਿਹਤਮੰਦ ਅਤੇ ਸਕਾਰਾਤਮਕ ਜੀਵਨ ਸ਼ੈਲੀ ਅਪਣਾਉਣ ਲਈ ਵੀ ਪ੍ਰੇਰਿਤ ਹੋਣਗੇ।
नोट: पंजाबी की ब्रेकिंग खबरें पढ़ने के लिए आप हमारे CAi TV ਐਪ ਨੂੰ ਡਾਊਨਲੋਡ यदि आप वीडियो देखना चाहते हैं तो Crime Awaz India पर देख सकते हैं। ਦੇ YouTube चैनल को Subscribe कर लें।W/A Channel Follow करो Crime Awaz India सभी सोशल मीडिया प्लेटफ़ॉर्म पर उपलब्ध है। आप हमें फेसबुक, ट्विटर, कू, शेयरचैट और डेलीहंट पर भी फॉलो कर सकते हैं।
