100-year-old pilgrim
100-year-old pilgrim : ਬਰਨਾਲਾ ਆਵਾਜ਼ ਇੰਡੀਆ ਟੁਡੇ- ਜ਼ਿਲ੍ਹਾ ਬਰਨਾਲਾ ਦੇ ਪਿੰਡ ਕਰਮਗੜ੍ਹ ਦੇ 100 ਸਾਲਾ ਜਗਨ ਸਿੰਘ ਨੇ “ਮੁੱਖ ਮੰਤਰੀ ਤੀਰਥ ਯਾਤਰਾ” ਸਕੀਮ ਤਹਿਤ ਅੰਮ੍ਰਿਤਸਰ ਦੇ ਪਵਿੱਤਰ ਧਾਰਮਿਕ ਸਥਾਨਾਂ ਦੇ ਦਰਸ਼ਨ ਕੀਤੇ। ਬਜ਼ੁਰਗ ਨੇ ਕਿਹਾ ਕਿ ਇਹ ਉਹਨਾਂ ਲਈ ਪਹਿਲੀ ਵਾਰ ਦਾ ਤਜਰਬਾ ਸੀ ਅਤੇ ਉਹ ਘਰ ਦੀ ਆਰਥਿਕ ਤੰਗੀ ਕਾਰਨ ਇਨ੍ਹਾਂ ਦਰਸ਼ਨਾਂ ਤੱਕ ਪਹੁੰਚ ਨਹੀਂ ਰੱਖਦੇ ਸਨ। ਜਗਨ ਸਿੰਘ ਨੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦਾ ਧੰਨਵਾਦ ਕੀਤਾ।
ਇਸ ਯਾਤਰਾ ਦੌਰਾਨ ਪਿੰਡ ਸੇਖਾ ਦੇ ਬਜ਼ੁਰਗ ਜੋੜੇ ਪਾਲ ਸਿੰਘ (66 ਸਾਲ) ਅਤੇ ਅਮਰਜੀਤ ਕੌਰ (63 ਸਾਲ) ਵੀ ਪਹਿਲੀ ਵਾਰ ਹਰਮੰਦਿਰ ਸਾਹਿਬ ਨਤਮਸਤਕ ਹੋਏ। ਉਨ੍ਹਾਂ ਦੱਸਿਆ ਕਿ ਉਹ 9 ਫਰਵਰੀ ਨੂੰ ਅੰਮ੍ਰਿਤਸਰ ਗਏ ਅਤੇ 11 ਫਰਵਰੀ ਨੂੰ ਵਾਪਸ ਆਏ। ਯਾਤਰਾ ਦੌਰਾਨ ਆਉਣ-ਜਾਣ, ਰਹਿਣ ਅਤੇ ਖਾਣ-ਪੀਣ ਦੀ ਸਾਰੀ ਸਹੂਲਤ ਮੁਫ਼ਤ ਅਤੇ ਉੱਚ-ਗੁਣਵੱਤਾ ਵਾਲੀ ਸੀ।

ਪਿੰਡ ਸੇਖਾ ਤੋਂ 43 ਸ਼ਰਧਾਲੂਆਂ ਵਿੱਚੋਂ 16 ਨੇ ਪਹਿਲੀ ਵਾਰ ਹਰਮੰਦਿਰ ਸਾਹਿਬ ਨਤਮਸਤਕ ਹੋਣ ਦਾ ਅਨੰਦ ਲਿਆ। ਜਿਨ੍ਹਾਂ ਵਿੱਚ ਜੋਗਿੰਦਰ ਕੌਰ (71 ਸਾਲ), ਪ੍ਰੀਤਮ ਸਿੰਘ (73 ਸਾਲ) ਅਤੇ ਪਰਗਟ ਰਾਮ (61 ਸਾਲ) ਵੀ ਸ਼ਾਮਲ ਸਨ। ਉਨ੍ਹਾਂ ਕਿਹਾ ਕਿ ਆਰਥਿਕ ਤੰਗੀ ਕਾਰਨ ਪਹਿਲਾਂ ਇਨ੍ਹਾਂ ਸਥਾਨਾਂ ਦੀ ਯਾਤਰਾ ਸੰਭਵ ਨਹੀਂ ਸੀ ਪਰ ਮੁਫ਼ਤ ਸਕੀਮ ਨਾਲ ਇਹ ਸੰਭਵ ਹੋਇਆ।
ਡਿਪਟੀ ਕਮਿਸ਼ਨਰ ਬਰਨਾਲਾ ਸ੍ਰੀ ਹਰਪ੍ਰੀਤ ਸਿੰਘ ਆਈਏਐਸ ਨੇ ਦੱਸਿਆ ਕਿ ਜ਼ਿਲ੍ਹਾ ਬਰਨਾਲਾ ਵਿੱਚ ਦੂਜੇ ਪੜਾਅ ਤਹਿਤ 2200 ਤੋਂ ਵੱਧ ਸ਼ਰਧਾਲੂ ਧਾਰਮਿਕ ਸਥਾਨਾਂ ਦੇ ਦਰਸ਼ਨ ਕਰ ਚੁੱਕੇ ਹਨ। ਨਵੰਬਰ 2025 ਤੋਂ ਹੁਣ ਤੱਕ ਹਲਕਾ ਬਰਨਾਲਾ ਦੇ ਕਈ ਪਿੰਡਾਂ ਤੋਂ ਜਥੇ ਪਵਿੱਤਰ ਸਥਾਨਾਂ ਦੇ ਦਰਸ਼ਨ ਕਰਕੇ ਵਾਪਸ ਆਏ ਹਨ।

ਸੰਸਦ ਮੈਂਬਰ ਸ. ਗੁਰਮੀਤ ਸਿੰਘ ਮੀਤ ਹੇਅਰ ਨੇ ਕਿਹਾ ਕਿ “ਮੁੱਖ ਮੰਤਰੀ ਤੀਰਥ ਯਾਤਰਾ” ਸਕੀਮ ਧਾਰਮਿਕ ਸਦਭਾਵਨਾ ਅਤੇ ਸਾਂਝੀਵਾਲਤਾ ਦਾ ਸੁਨੇਹਾ ਹੈ। ਉਹਨਾਂ ਨੇ ਜ਼ਿਲ੍ਹਾ ਬਰਨਾਲਾ ਵਿੱਚ ਦੂਜੇ ਪੜਾਅ ਤਹਿਤ 25 ਤੋਂ ਵੱਧ ਪਿੰਡਾਂ ਦੇ ਸ਼ਰਧਾਲੂ ਇਸ ਯੋਜਨਾ ਤਹਿਤ ਜਾ ਚੁੱਕੇ ਹਨ ਅਤੇ ਆਉਣ ਵਾਲੇ ਦਿਨਾਂ ਵਿੱਚ ਹੋਰ ਪਿੰਡਾਂ ਤੋਂ ਵੀ ਬੱਸਾਂ ਭੇਜੀਆਂ ਜਾਣਗੀਆਂ।
ਕੈਪਸ਼ਨ 1: ਕਰਮਗੜ੍ਹ ਵਾਸੀ 100 ਸਾਲਾ ਬਜ਼ੁਰਗ ਜਗਨ ਸਿੰਘ।
ਕੈਪਸ਼ਨ 2: ਪਿੰਡ ਸੇਖਾ ਵਾਸੀ ਬਜ਼ੁਰਗ ਜੋੜਾ ਪਾਲ ਸਿੰਘ ਅਤੇ ਅਮਰਜੀਤ ਕੌਰ।
ਕੈਪਸ਼ਨ 3: ਪਿੰਡ ਸੇਖਾ ਦੇ ਸ਼ਰਧਾਲੂ, ਜੋ 11 ਫਰਵਰੀ ਨੂੰ ਅੰਮ੍ਰਿਤਸਰ ਦੇ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਕੇ ਪਰਤੇ।
नोट: पंजाबी की ब्रेकिंग खबरें पढ़ने के लिए आप हमारे CAi TV ਐਪ ਨੂੰ ਡਾਊਨਲੋਡ यदि आप वीडियो देखना चाहते हैं तो Crime Awaz India पर देख सकते हैं। ਦੇ YouTube चैनल को Subscribe कर लें।W/A Channel Follow करो Crime Awaz India सभी सोशल मीडिया प्लेटफ़ॉर्म पर उपलब्ध है। आप हमें फेसबुक, ट्विटर, कू, शेयरचैट और डेलीहंट पर भी फॉलो कर सकते हैं।
