ਆਜ਼ਾਦੀ ਦਿਹਾੜੇ ‘ਤੇ ਕੇਂਦਰ ਸਰਕਾਰ ਵੱਲੋਂ ਵੱਡਾ ਤੋਹਫ਼ਾ, ਹੁਣ ਸਿਰਫ਼ 15 ਰੁਪਏ ‘ਚ ਕਰ ਸਕੋਗੇ ਟੋਲ ਪਲਾਜ਼ਾ ਪਾਰ
ਲੁਧਿਆਣਾ : ਜਿੱਥੇ ਪੂਰਾ ਦੇਸ਼ 15 ਅਗਸਤ ਨੂੰ ਆਜ਼ਾਦੀ ਦਿਹਾੜਾ ਮਨਾ ਰਿਹਾ ਹੈ, ਉੱਥੇ ਹੀ ਭਾਰਤ ਸਰਕਾਰ ਦੇ ਪ੍ਰਵਾਹਨ ਮੰਤਰੀ ਨਿਤਿਨ ਗਡਕਰੀ ਵੱਲੋਂ ਦੇਸ਼ਵਾਸੀਆਂ ਨੂੰ ਖਾਸ ਤੋਹਫ਼ਾ ਦਿੱਤਾ ਗਿਆ ਹੈ। ਨੈਸ਼ਨਲ ਹਾਈਵੇ ‘ਤੇ ਬਣੇ ਟੋਲ ਪਲਾਜ਼ਿਆਂ ਤੋਂ ਹੁਣ ਸਿਰਫ 15 ਰੁਪਏ ਦੇ ਕੇ ਨਿਕਲਿਆ ਜਾ ਸਕੇਗਾ, ਜੇਕਰ ਤੁਹਾਡੇ ਕੋਲ 3000 ਰੁਪਏ ਦਾ ਸਲਾਨਾ ਪਾਸ ਹੋਵੇ। ਇਹ ਪਾਸ ਪ੍ਰਧਾਨ ਮੰਤਰੀ ਰਾਸ਼ਟਰੀ ਰਾਜਮਾਰਗ ਯੋਜਨਾ ਐਪ ਰਾਹੀਂ ਰਜਿਸਟਰ ਕਰਵਾ ਕੇ ਬਣਾਇਆ ਜਾ ਸਕਦਾ ਹੈ। 3000 ਰੁਪਏ ਦੇ ਕੇ ਇੱਕ ਸਾਲ ਵਿੱਚ 200 ਵਾਰ ਟੋਲ ਪਲਾਜ਼ਿਆਂ ਤੋਂ ਗੁਜ਼ਰਨ ਦੀ ਆਜ਼ਾਦੀ ਮਿਲੇਗੀ।

ਲਾਢੋਵਾਲ ਟੋਲ ਪਲਾਜ਼ਾ ਦੇ ਮੈਨੇਜਰ ਨੇ ਦੱਸਿਆ ਕਿ ਲੋਕਾਂ ਨੂੰ ਇਸ ਯੋਜਨਾ ਬਾਰੇ ਜਾਗਰੂਕ ਕਰਨ ਲਈ ਪੈਂਪਲੇਟ ਵੰਡੇ ਜਾ ਰਹੇ ਹਨ ਅਤੇ ਫਲੈਕਸ ਬੋਰਡ ਲਗਾਏ ਜਾ ਰਹੇ ਹਨ। ਪਹਿਲਾਂ ਲੋਕ ਇੱਕ ਵਾਰ ਗੁਜ਼ਰਨ ਲਈ 350 ਰੁਪਏ ਤੱਕ ਅਦਾ ਕਰਦੇ ਸਨ, ਹੁਣ ਇਹ ਖਰਚ ਸਿਰਫ 15 ਰੁਪਏ ਰਹੇਗਾ।
ਹੁਣ ਸਿਰਫ਼ 15 ਰੁਪਏ ‘ਚ ਕਰ ਸਕੋਗੇ ਟੋਲ ਪਲਾਜ਼ਾ ਪਾਰ
ਹਾਲਾਂਕਿ, ਇਹ ਸੁਵਿਧਾ ਸਿਰਫ ਘਰੇਲੂ ਵਾਹਨਾਂ ਲਈ ਹੈ। ਬੱਸ , ਟਰੱਕ ਅਤੇ ਹੋਰ ਕਮਰਸ਼ੀਅਲ ਵਾਹਨਾਂ ‘ਤੇ ਇਹ ਸਕੀਮ ਲਾਗੂ ਨਹੀਂ ਹੋਵੇਗੀ। ਇੱਥੇ ਧਿਆਨਯੋਗ ਹੈ ਕਿ ਜੇ ਤੁਸੀਂ ਆਪਣੀ ਗੱਡੀ ਵੇਚ ਦਿੰਦੇ ਹੋ ਤਾਂ ਇਹ ਪਾਸ ਕਿਸੇ ਹੋਰ ਵਾਹਨ ‘ਤੇ ਟ੍ਰਾਂਸਫਰ ਨਹੀਂ ਹੋਵੇਗਾ। ਇਹ ਸਿਰਫ ਉਸ ਗੱਡੀ ‘ਤੇ ਹੀ ਲਾਗੂ ਰਹੇਗਾ ਜਿਸ ਲਈ ਇਹ ਬਣਾਇਆ ਗਿਆ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Crime Awaz India ਦੇ YouTube ਚੈਨਲ ਨੂੰ Subscribe ਕਰ ਲਵੋ। W/A Channel Follow ਕਰੋ, Crime Awaz India ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ ‘ਤੇ ਵੀ ਫੋਲੋ ਕਰ ਸਕਦੇ ਹੋ