ਮੋਹਾਲੀ ਜ਼ਿਲ੍ਹੇ ਦੀ ਇੱਕ ਗਊਸ਼ਾਲਾ ਵਿੱਚ ਵੱਡੀ ਲਾਪਰਵਾਹੀ ਸਾਹਮਣੇ ਆਈ ਹੈ। ਇਸ ਗੌਸ਼ਾਲਾ ਵਿੱਚ ਚਾਰੇ ਦੀ ਮਸ਼ੀਨ ਬਿਲਕੁਲ ਖੁੱਲ੍ਹੇ ਵਿੱਚ ਰੱਖੀ ਹੋਈ ਸੀ। ਲੋਕ ਉਸੇ ਥਾਂ ਤੋਂ ਚਾਰਾ ਭਰਦੇ ਅਤੇ ਗਾਂਵਾਂ ਨੂੰ ਖਿਲਾਉਂਦੇ ਹਨ। ਇਹ ਮਸ਼ੀਨ ਬਿਨਾ ਕਿਸੇ ਸੁਰੱਖਿਆ ਪ੍ਰਬੰਧ ਦੇ ਰੱਖੀ ਹੋਣ ਕਾਰਨ ਹਾਦਸਾ ਵਾਪਰ ਗਿਆ।

ਇਸ ਹਾਦਸੇ ਵਿੱਚ ਮੌਤ ਹੋਈ ਅਮਨਦੀਪ ਕੌਰ ਦੀ, ਜੋ ਕਿ ਖਰੜ ਦੀ ਰਹਿਣ ਵਾਲੀ ਸੀ। ਉਹ ਮੋਹਾਲੀ ਜ਼ਿਲ੍ਹੇ ਦੀ ਸਾਈਬਰ ਸੈਲ ਦੀ ਡਿਪਟੀ ਸੂਪਰਿੰਟੈਂਡੈਂਟ ਆਫ ਪੁਲਿਸ ਰੂਪਿੰਦਰ ਕੌਰ ਦੀ ਰਿਸ਼ਤੇਦਾਰ ਸੀ। ਅਮਨਦੀਪ ਕੌਰ ਦੀ ਧੀ ਵਿਦੇਸ਼ \‘ਚ ਰਹਿੰਦੀ ਹੈ। ਪਰਿਵਾਰਕ ਮੈਂਬਰਾਂ ਅਤੇ ਨਜ਼ਦੀਕੀ ਲੋਕਾਂ ਵਿੱਚ ਗਮੀ ਦਾ ਮਾਹੌਲ ਹੈ।
ਗਊਸ਼ਾਲਾ ‘ਚ ਦਹਿਸ਼ਤ – ਮੌਤ ਦਾ ਪਲ ਕੈਮਰੇ ‘ਚ ਕੈਦ
ਗਊਸ਼ਾਲਾ ਵਿੱਚ ਪਹੁੰਚੇ ਲੋਕਾਂ ਨੇ ਗੁੱਸੇ ਦਾ ਪ੍ਰਗਟਾਵਾ ਕੀਤਾ। ਉਹਨਾਂ ਦਾ ਕਹਿਣਾ ਹੈ ਕਿ ਗਊਸ਼ਾਲਾ ਪ੍ਰਬੰਧਕਾਂ ਵੱਲੋਂ ਕਿਸੇ ਤਰ੍ਹਾਂ ਦੇ ਸੁਰੱਖਿਆ ਪ੍ਰਬੰਧ ਨਹੀਂ ਕੀਤੇ ਗਏ ਸਨ। ਖੁੱਲ੍ਹੇ ਵਿੱਚ ਪਈ ਮਸ਼ੀਨ ਕਾਰਨ ਇਹ ਦਰਦਨਾਕ ਹਾਦਸਾ ਵਾਪਰਿਆ। ਲੋਕਾਂ ਨੇ ਪ੍ਰਬੰਧਕਾਂ ਨੂੰ ਸਿੱਧੇ ਤੌਰ \‘ਤੇ ਦੋਸ਼ੀ ਕਰਾਰ ਦਿੰਦਿਆਂ ਕਿਹਾ ਕਿ ਜੇ ਸੁਰੱਖਿਆ ਦੀ ਸੁਚੱਜੀ ਵਿਵਸਥਾ ਕੀਤੀ ਜਾਂਦੀ ਤਾਂ ਜਾਨ ਨਾ ਜਾਂਦੀ।

ਦੂਜੇ ਪਾਸੇ, ਗਊਸ਼ਾਲਾ ਦੇ ਪ੍ਰਬੰਧਕਾਂ ਨੇ ਵੀ ਆਪਣੀ ਗਲਤੀ ਮੰਨੀ ਹੈ। ਉਹਨਾਂ ਨੇ ਸਵੀਕਾਰਿਆ ਕਿ ਮਸ਼ੀਨ ਖੁੱਲ੍ਹੇ ਵਿੱਚ ਰੱਖਣਾ ਗਲਤ ਸੀ ਅਤੇ ਇਸ ਕਾਰਨ ਹਾਦਸਾ ਵਾਪਰਿਆ। ਲੋਕਾਂ ਅਤੇ ਪ੍ਰਬੰਧਕਾਂ ਵਿਚਾਲੇ ਕਾਫ਼ੀ ਬਹਿਸ ਵੀ ਹੋਈ। ਇਹ ਘਟਨਾ ਪ੍ਰਸ਼ਾਸਨ ਲਈ ਵੀ ਵੱਡਾ ਸਵਾਲ ਖੜ੍ਹਾ ਕਰਦੀ ਹੈ ਕਿ ਗਊਸ਼ਾਲਾਂ ਵਿੱਚ ਸੁਰੱਖਿਆ ਪ੍ਰਬੰਧ ਕਿਉਂ ਨਹੀਂ ਕੀਤੇ ਜਾਂਦੇ। ਲੋਕਾਂ ਦੀ ਮੰਗ ਹੈ ਕਿ ਗਊਸ਼ਾਲਾਂ ਵਿੱਚ ਮੌਜੂਦ ਮਸ਼ੀਨਾਂ ਅਤੇ ਹੋਰ ਸੰਦਾਂ ਲਈ ਪੱਕੀ ਸੁਰੱਖਿਆ ਯੋਜਨਾ ਬਣਾਈ ਜਾਵੇ, ਤਾਂ ਜੋ ਆਉਣ ਵਾਲੇ ਸਮੇਂ \‘ਚ ਕਿਸੇ ਦੀ ਜਾਨ ਜੋਖਮ \‘ਚ ਨਾ ਪਵੇ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Crime Awaz India ਦੇ YouTube ਚੈਨਲ ਨੂੰ Subscribe ਕਰ ਲਵੋ। W/A Channel Follow ਕਰੋ, Crime Awaz India ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ ‘ਤੇ ਵੀ ਫੋਲੋ ਕਰ ਸਕਦੇ ਹੋ