ਮੋਹਾਲੀ ਦੇ ਸੈਕਟਰ 68 ‘ਚ ਸਥਿਤ ਇੱਕ ਨਾਮੀ ਪ੍ਰਾਈਵੇਟ ਹਸਪਤਾਲ ‘ਚ ਕੰਮ ਕਰ ਰਹੀ ਨਰਸ ਨੇ ਅੱਜ ਆਪਣੇ ਹੋਸਟਲ ਦੇ ਕਮਰੇ ‘ਚ ਫਾਹਾ ਲਗਾ ਕੇ ਜਾਨ ਦੇ ਦਿੱਤੀ। ਮ੍ਰਿਤਕਾ ਦੀ ਪਛਾਣ ਰੂਪਨਗਰ (ਰੋਪੜ) ਜ਼ਿਲ੍ਹੇ ਦੀ 25 ਸਾਲਾ ਸਪਨਾ ਵਜੋਂ ਹੋਈ ਹੈ।

ਜਾਣਕਾਰੀ ਅਨੁਸਾਰ ਸਪਨਾ ਕਈ ਦਿਨਾਂ ਤੋਂ ਹਸਪਤਾਲ ‘ਚ ਨਰਸ ਵਜੋਂ ਡਿਊਟੀ ਕਰ ਰਹੀ ਸੀ ਅਤੇ ਹਾਲ ਹੀ ਵਿੱਚ ਮਾਨਸਿਕ ਤਣਾਅ ‘ਚ ਦਿੱਖ ਰਹੀ ਸੀ। ਘਟਨਾ ਦੇ ਸਮੇਂ ਉਸਦੀ ਰੂਮਮੇਟ ਘਰ ਗਈ ਹੋਈ ਸੀ |
” ਹੋਸਟਲ ‘ਚ ਦਹਿਸ਼ਤ… ਨਰਸ ਨੇ ਲਗਾਇਆ ਫਾਹਾ ! “
ਜਦੋਂ ਸਪਨਾ ਆਪਣੀ ਡਿਊਟੀ ‘ਤੇ ਨਾ ਪਹੁੰਚੀ ਤਾਂ ਹਸਪਤਾਲ ਪ੍ਰਬੰਧਨ ਨੇ ਉਸਨੂੰ ਫ਼ੋਨ ਕੀਤਾ, ਪਰ ਕਾਲ ਰਿਸੀਵ ਨਾ ਹੋਣ ‘ਤੇ ਹੋਸਟਲ ਦੇ ਸੁਰੱਖਿਆ ਗਾਰਡ ਨੂੰ ਭੇਜਿਆ ਗਿਆ। ਗਾਰਡ ਨੇ ਕਮਰੇ ਦਾ ਦਰਵਾਜ਼ਾ ਖਟਖਟਾਇਆ, ਪਰ ਅੰਦਰੋਂ ਕੋਈ ਜਵਾਬ ਨਾ ਆਇਆ। ਫ਼ੌਰੀ ਤੌਰ ‘ਤੇ ਪੁਲਿਸ ਨੂੰ ਸੂਚਿਤ ਕੀਤਾ ਗਿਆ।

ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਦਰਵਾਜ਼ਾ ਤੋੜਿਆ ਤਾਂ ਅੰਦਰ ਸਪਨਾ ਫਾਹੇ ਨਾਲ ਲਟਕੀ ਮਿਲੀ ਅਤੇ ਉਸਦਾ ਸਰੀਰ ਨੀਲਾ ਪਿਆ ਹੋਇਆ ਸੀ। ਮੌਕੇ ਤੋਂ ਕੋਈ ਵੀ ਸੁਸਾਇਡ ਨੋਟ ਨਹੀਂ ਮਿਲਿਆ। ਪੁਲਿਸ ਨੇ ਪਰਿਵਾਰ ਨੂੰ ਸੂਚਿਤ ਕਰ ਦਿੱਤਾ ਹੈ ਅਤੇ ਸ਼ਵ ਨੂੰ ਸਿਵਲ ਹਸਪਤਾਲ ਦੀ ਮੋਰਚਰੀ ‘ਚ ਰੱਖਵਾਇਆ ਗਿਆ ਹੈ |
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Crime Awaz India ਦੇ YouTube ਚੈਨਲ ਨੂੰ Subscribe ਕਰ ਲਵੋ। W/A Channel Follow ਕਰੋ, Crime Awaz India ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ ‘ਤੇ ਵੀ ਫੋਲੋ ਕਰ ਸਕਦੇ ਹੋ